ਆਉਣ ਵਾਲਾ ਡਾਟਾ ਅਤੇ ਕਾਰਜਸ਼ੀਲਤਾ

ਅਪਰਾਧੀ ਸਿਰਫ ਇਹ ਹੀ ਕਹਿੰਦਾ ਹੈ ਕਿ ਜੋ ਘਟਨਾ ਸਥਾਨ ਤੇ ਮੋਜੂਦ ਹਨ ਉਹ ਕੁਝ ਨਾ ਕਰਣ। ਉਹ ਸਰਵ ਵਿਆਪੀ ਇੱਛਾ ਨੂੰ ਅਪੀਲ਼ ਕਰਦਾ ਹੈ ਕਿ ਉਹ ਬੁਰਾਈ ਨੂੰ ਨਾ ਵੇਖਣ, ਨਾ ਸੁਣਨ ਅਤੇ ਨਾ ਹੀ ਬੋਲਣ। ਇਸ ਦੇ ਉਲਟ, ਪੀੜਤ ਘਟਨਾ ਸਥਾਨ ਤੇ ਮੋਜੂਦ ਲੋੋਕਾਂ ਨੂੰ ਆਪਣੇ ਦਰਦ ਦਾ ਬੋਝ ਸਾਂਝਾ ਕਰਨ ਲਈ ਕਹਿੰਦਾ ਹੈ। ਪੀੜਤ ਕਾਰਵਾਈ, ਸ਼ਮੂਲੀਅਤ ਅਤੇ ਯਾਦ ਰੱਖਣ ਦੀ ਮੰਗ ਕਰਦਾ ਹੈ।

- ਜੁਡਿਥ ਹਰਮਨ • ਵੀਡੀਉ ਇੰਟਰਵੀਊ ਅਤੇ ਵਿਸਤ੍ਰਿਤ ਬਿਰਤਾਂਤ/ਬਿਆਨ
  • ੨੦੦+ ਪੀੜਤ ਪਰਿਵਾਰਾਂ ਦੀਆਂ ਇੰਟਰਵੀਊ ਜਿਹੜੀਆਂ ਦੇਖਣ/ਪੜਣ ਵਾਲੇ ਨੂੰ ਬਚੇ ਪਰਿਵਾਰਕ ਮੈਂਬਰਾਂ ਦੀਆਂ ਖੋਜ ਯੋਗ ਚਿੰਨ੍ਹਤ ਵੀਡੀਉ ਅਤੇ ਜ਼ੁਬਾਨੀ ਸੁਣਾਈ ਹੱਡਬੀਤੀ ਦਾ ਪੁਰਾਲੇਖ, ਮਨੁੱਖੀ ਅਧਿਕਾਰਾਂ ਦੇ ਮਹੱਤਵਪੂਰਣ ਵਿਸ਼ਿਆਂ ਅਤੇ ਦ੍ਰਿਸ਼ਟਿਕੋਣ ਤੱਕ ਪਹੰਚਾਉਣ ਗੀਆਂ। ਦੇਖੋ ਪਰਿਵਾਰ ਦੇ ਬਚੇ ਹੋਏ ਤਿੰੰਨ ਮੈਂਬਰਾਂ ਨੇ ਸਾਂਝਾ ਕੀਤਾ ਕਿ ਕਿਵੇਂ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਤਸੀਹੇ ਦਿੱਤੇ ਅਤੇ ਮਾਰਿਆ।
  • (੫੦੦੦+) ਹਰੇਕ ਪੀੜਤ ਦੀ ਪ੍ਰੋਫਾਈਲ ਦੇ ਵਿਸਤ੍ਰਿਤ ਬਿਰਤਾਂਤ/ਬਿਆਨ।
 • ਐਕਸ਼ਨ ਇੰਟਰਫੇਸ ਤੇ ਕਾਲ
  • ਔਣਲਾਈਨ ਵਕਾਲਤ ਅਤੇ ਪ੍ਰਬੰਧਨ ਪਲੇਟਫਾਰਮ, ਨੀਤੀਘਾੜੇ ਅਤੇ ਮਾਹਰਾਂ ਨੂੰ ਚਿਤਾਵਨੀ ਅਤੇੇ ਪ੍ਰਬੰਧਨ ਚਿੰਤਿਤ ਨਾਗਰਿਕਾਂ ਲਈ।
 • ਅਪਰਾਧੀ/ਅਪਰਾਧੀਆਂ
  • ਉਨਹਾਂ ਦੀ ਪਛਾਣ ਦੀ ਜਾਣਕਾਰੀ ਜੋ ਸਿੱਧੇ ਤੋਰ ਤੇ ਗ਼ੈਰ ਕਾਨੂੰਨੀ ਹੱਤਿਆਵਾਂ ਵਿੱਚ ਸ਼ਾਮਲ ਸਨ।
  • ਗ਼ੈਰ ਕਾਨੂੰਨੀ ਹਿਰਾਸਤ ਦੀ ਵਿਸਤ੍ਰਤ ਜਾਣਕਾਰੀ, ਜਿਸ ਵਿੱਚ ਹਿਰਾਸਤ ਦੀਆਂ ਜਗਾਵਾਂ ਦੇ ਅੰਕੜਾ ਦ੍ਰਿਸ਼ਟੀਕੋਣ ਸ਼ਾਮਲ ਹਨ।
  • ਆਪਣੇ ਕਾਰਜਕਾਲ ਦੌਰਾਨ ਜ਼ਬਰਣ ਲਾਪਤਾ ਅਤੇ ਗ਼ੈਰ ਕਾਨੂੰਨੀ ਹੱਤਿਆਵਾਂ ਦੇ ਵੱਡੇ ਜਿੰਮੇਵਾਰ ਸਰਕਾਰੀ ਇਨਾਮ ਪ੍ਰਾਪਤ ਕਰ ਚੁੱਕੇ ਸੱਤ ਪ੍ਰਮੁੱਖ ਉੱਚ ਕੋਟੀ ਦੇ ਅਪਰਾਧੀਆਂ ਦੀ ਪ੍ਰੋਫਾਇਲ ਸ਼ਾਮਲ ਹੈ।
 • ਅੰਕੜਾ ਦ੍ਰਿਸ਼ਟੀਕੋਣ
  • ਸ਼ਾਨਦਾਰ ਅੰਕੜਾ ਕਾਲਪਨਿਕ/ਅੰਕੜਾ ਦ੍ਰਿਸ਼ਟੀਕੋਣ ਤੇ ਜ਼ੋਰ ਦੇਣਾ ਭਾਰਤ ਵਿੱਚ ਮਨੁੱਖਤਾ ਵਿਰੁਧ ਜ਼ੁਰਮ ਦਾ ਇਕ ਸਹੀ ਪੈਮਾਨਾ ਅਤੇ ਲਕਸ਼ ਤਰਕਸ਼ੀਲਤਾ ਨਾਲ ਸਪਸ਼ਟ ਕਰਦੇ ਹੋੋਏ ਨਿਸ਼ਚਤ ਰੂਪ ਨਾਲ ਖੰਡਨ ਕਰਨਾ ਜਾਂ ਇਨਕਾਰ ਕਰਨਾ। ਇਹ ਦ੍ਰਿਸ਼ਟੀਕੋਣ ਦੰਡ ਮੁਕਤੀ ਦੇ ਅਸਰ ਵਰਗੇ ਵਿਸ਼ਿਆਂ, ਰਾਸ਼ਟਰੀ ਸੁਰੱਖਿਆ ਦੀ ਬਿਆਨਬਾਜੀ ਅਤੇ ਬਚੇ ਹੋਇਆਂ ਨੂੰ ਜੋ ਸਦਮੇ ਪਹੁੰਚੇ ਦੀ ਪੜਚੋੋਲ ਕਰੇਗਾ।
 • ਰਿਪੋਰਟ
  • ਵਿਸ਼ੇ ਸਬੰਧੀ ਰਿਪੋਰਟ ਅਤੇ ਸਾਡੀ ਖੋਜ ਸੰਖਿਆ ਨੂੰ ਉਜਾਗਰ ਕਰਨ ਵਾਲੀ ਇਕ ਮੁੱਖ ਰਿਪੋਰਟ, ਪੈਮਾਨਾ, ਲਕਸ਼ ਅਤੇ ਹੋਈ ਹਿੰਸਾ ਦਾ ਨਮੂਨਾ।

ਕਿਰਪਾ ਕਰਕੇ ਇਸ ਪ੍ਰੋਜੈਕਟ ਦੇ ਅਗਲੇ ਪੜਾਵਾਂ ਦਾ ਸਮਰਥਨ ਕਰੋ।