ਮੁੱਖ ਦੋਸ਼ੀ

ਆਪਣੇ ਕੀਤੇ ਹੋਏ ਅਪਰਾਧਾਂ ਦੀ ਜਵਾਬਦੇਹੀ ਤੋਂ ਬਚਣ ਲਈ ਅਪਰਾਧੀ ਆਪਣੀ ਤਾਕਤ ਦੀ ਵਰਤੋਂ ਕਰ ਕੇ ਸਭ ਕੁਝ ਭੁਲਣ ਨੂੰ ਵਧਾਵਾ ਦਿੰਦਾ ਹੈ। ਗੁਪਤਤਾ ਅਤੇ ਚੁੱਪੀ ਅਪਰਾਧੀ ਦੇ ਬਚਾਵ ਦਾ ਪਹਿਲਾ ਪੜਾਉ ਹੈ। ਜੇ ਗੁਪਤਤਾ ਅਸਫਲ ਹੁੰਦੀ ਹੈ ਤਾਂ ਅਪਰਾਧੀ ਪੀੜਤ ਦੀ ਭਰੋਸੇ ਯੋਗਤਾ ਉੱਤੇ ਹਮਲਾ ਕਰਦਾ ਹੈ। ਜੇ ਉਹ ਉਸ ਨੂੰ ਪੂਰੀ ਤਰ੍ਹਾਂ ਚੁੱਪ ਨਹੀ ਕਰਵਾ ਸਕਦਾ ਤਾਂ ਉਹ ਇਹ ਪੱਕਾ ਕਰਨ ਦੀ ਕੋਸ਼ੀਸ਼ ਕਰਦਾ ਹੈ ਕਿ ਕੋਈ ਉਸ ਦੀ ਨਾਂ ਸੁਣੇ... ਹਰ ਵਾਰੀ ਜ਼ੁਲਮ ਹੋਣ ਤੋਂ ਬਾਅਦ ਇੱਕੋ ਜਹੀ ਅਨੁਮਾਨ ਯੋਗ ਮੁਆਫੀਆਂ ਸੁਣਨ ਨੂੰ ਮਲਿਦੀਆਂ ਹਨ: ਇਹ ਕਦੇ ਨਹੀਂ ਹੋਇਆ; ਪੀੜਤ ਝੂਠ ਬੋਲਦਾ/ਬੋਲਦੀ ਹੈ; ਪੀੜਤ ਵਧਾ ਚੜ੍ਹਾ ਕੇ ਦਸਦਾ/ਦਸਦੀ ਹੈ; ਪੀੜਤ ਨੇ ਆਪਣੇ ਆਪ ਤੇ ਇਸ ਨੂੰ ਲਿਆਂਦਾ; ਅਤੇ ਚਲ ਛੱਡੋ ਇਸ ਗੱਲ ਨੂੰ, ਹੁਣ ਸਮਾਂ ਹੈ ਕਿ ਅਤੀਤ ਨੂੰ ਭੁੱਲ ਜਾਈਏ ਅਤੇ ਅੱਗੇ ਵੱਧੀਏ।

– ਜੁਡਿਥ ਹਰਮਨ

 

ਪੁਲਿਸ ਆਹੁਦੇਦਾਰਾਂ ਦੀ ਸੂਚੀ

ਮੁੱਖ ਦੋਸ਼ੀ ਸੁਮੇਧ ਸੈਣੀ ਦੀ ਪੂਰੀ ਪ੍ਰੋਫਾਈਲ [ਪੂਰੀ ਪ੍ਰੋਫਾਈਲ ਦਾ ਨਮੂਨਾ]

ਇਹ ਪੰਨਾ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਪਛਾਨ ਕਰਦਾ ਹੈ ਜਿਨ੍ਹਾਂ ਨੇ ਪੰਜਾਬ, ਭਾਰਤ ਵਿੱਚ ਮਨੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ। ਪੀੜਤਾਂ ਦੀ ਸੂਚੀ ਜੋ ਇਨ੍ਹਾਂ ਅਧਿਕਾਰੀਆਂ ਨੂੰ ਸਿੱਧੇ ਤੌਰ ਤੇ ਅਗਵਾ ਅਤੇ/ਜਾਂ ਜ਼ਬਰਨ ਲਾਪਤਾ ਅਤੇ ਗੈਰ ਕਾਨੂੰਨੀ ਹੱਤਿਆਵਾਂ ਵਿੱਚ ਸ਼ਾਮਲ ਹਨ ਨੂੰ ਅਪਰਾਧ ਨਾਲ ਜੋੜਦੀ ਹੈ। ਇਸ ਪੰਨੇ ਨੂੰ ਓਹਨਾ ਅਧਿਕਾਰੀਆਂ ਦੀ ਪਛਾਣ ਕਰਨ ਲਈ ਅਪਡੇਟ ਕੀਤਾ ਜਾਵੇਗਾ ਜੋ ਜ਼ਬਰਨ ਲਾਪਤਾ ਅਤੇ ਗੈਰ ਕਾਨੂੰਨੀ ਹੱਤਿਆਵਾਂ ਵਿੱਚ ਸ਼ਾਮਲ ਹਨ ਅਤੇ ਜੋ ਆਪਣੀ ਕਮਾਂਡ/ਆਦੇਸ਼ ਅਧੀਨ ਕੀਤੇ ਗਏ ਦੁਰਵਿਵਹਾਰਾਂ ਲਈ ਜ਼ਿੰਮੇਵਾਰ ਹਨ।