ਸੁਮੇਧ ਸਿੰਘ ਸੈਣੀ ਦੀ ਅਪਰਾਧਕ ਪ੍ਰੋਫਾਈਲ ਪੰਜਾਬ ਦੇ ਵੱਖ ਵੱਖ ਅਧਿਕਾਰਕ ਖੇਤਰਾਂ ਵਿੱਚ ਐਸ.ਐਸ.ਪੀ. ਵਜੋਂ ਆਪਣੇ ਕਾਰਜਕਾਲ ਦੌਰਾਨ ਉਸ ਵੱਲੋ ਅਤੇ ਉਸਦੀ ਕਮਾਨ ਅਧੀਨ ਕਥਿਤ ਤੌਰ ਤੇ ਕੀਤੀਆਂ ਗਈਆਂ ਗੈਰ ਕਾਨੂੰਨੀ ਹੱਤਿਆਵਾਂ ਅਤੇ ਜ਼ਬਰਨ ਲਾਪਤਾ ਦੇ ਮਾਮਲਿਆਂ ਦੀ ਪਛਾਣ ਕਰਨ ਅਤੇ ਕਲਪਨਾ ਕਰਨ ਵਾਲਾ ਆਪਣੀ ਕਿਸਮ ਦਾ ਪਹਿਲਾ ਤਰੀਕਾ ਹੈ। ਖਾਸ ਤੌਰ ਤੇ ਇਹ ਅੰਕੜੇ ਲੋਕਾਂ ਨੂੰ ਮਾਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਤੋਂ ਬਚਾਉਣ ਵਿੱਚ ਸੈਣੀ ਦੀ ਅਸਫਲਤਾ ਨੂੰ ਉਜਾਗਰ ਕਰਦੇ ਹਨ। ਉਸਨੇ ਆਪਣੇ ਅਧੀਨ ਅਤੇ ਹੋਰ ਸੁਰੱਖਿਆ ਬਲਾਂ ਨੂੰ ਨਾਂ ਸਿਰਫ ਆਪਣੇ ਨਿਰਧਾਰਤ ਅਧਿਕਾਰ ਖੇਤਰਾਂ ਵਿੱਚ ਵਸਨੀਕਾਂ ਵਿਰੁੱਧ ਉਲੰਘਣਾ ਕਰਨ ਦੀ ਇਜਾਜ਼ਤ ਦਿੱਤੀ ਬਲਕਿ ਉਨ੍ਹਾਂ ਨੂੰ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਹੋਰ ਖੇਤਰਾਂ ਵਿੱਚ ਜਾਣ ਦੀ ਵੀ ਆਗਿਆ ਦਿੱਤੀ।
ਐਸ. ਐਸ. ਸੈਣੀ ਨੇ ਪਿਛਲੇ ਕਈ ਸਾਲਾਂ ਵਿੱਚ ਘੱਟੋ ਘੱਟ ਸੱਤ ਅਧਿਕਾਰ ਖੇਤਰਾਂ ਵਿੱਚ ਐਸ.ਐਸ.ਪੀ. ਜਾਂ ਜ਼ਿਲ੍ਹਾ ਮੁਖੀ ਦੇ ਅਹੁਦੇ ਉਤੇ ਸੇਵਾਵਾਂ ਨਿਭਾਈਆਂ। ਇਥੇ ਦਰਸਾਏ ਕੇਸਾਂ ਦੀ ਸੰਖਿਆ ਉਸਦੀ ਕਮਾਨ ਅਧੀਨ ਹੋਏ ਜੁਲਮਾਂ ਦੇ ਸੰਭਾਵਿਤ ਕੇਸਾਂ ਦੀ ਗਿਣਤੀ ਤੋਂ ਘੱਟ ਹੈ। ਇਹ ਕੇਸ ਪੀੜਤ ਪਰਿਵਾਰਾਂ ਦੇ ਮੈਬਰਾਂ ਅਤੇ ਹੋਰ ਗਵਾਹਾਂ ਨਾਲ ਇਨਸਾਫ ਸੰਸਥਾ ਦੀ ਗੱਲਬਾਤ ਤੋਂ ਸਾਹਮਣੇ ਆਏ ਹਨ ਅਤੇ ਇਹ ਉਨ੍ਹਾਂ ਦੁਆਰਾ ਮੁਹੱਈਆ ਕੀਤੀ ਜਾਣਕਾਰੀ ਨੂੰ ਦਰਸਾਉਂਦੇ ਹਨ। ਇਹ ਗਿਣਤੀ ਉਹਨਾਂ ਸਾਰੇ ਕੇਸਾਂ ਤੋਂ ਅਲੱਗ ਹੈ ਜਿਨ੍ਹਾਂ ਵਿੱਚ ਘਟਨਾ ਦੀ ਪੂਰੀ ਜਾਣਕਾਰੀ, ਤਾਰੀਖਾਂ ਜਾਂ ਸਥਾਨ ਉਪਲਬੱਧ ਨਹੀਂ ਹਨ। ਇਸ ਜਾਣਕਾਰੀ ਤੋਂ ਬਿਨਾਂ ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਉਹ ਘਟਨਾਵਾਂ ਐਸ. ਐਸ. ਸੈਣੀ ਦੀ ਕਮਾਨ ਹੇਠ ਵਾਪਰੀਆਂ ਸਨ ਜਾਂ ਨਹੀਂ।
ਇਹ ਗਿਣਤੀ ਉਨ੍ਹਾਂ ਸਾਰੇ ਕੇਸਾਂ ਨੂੰ ਨਹੀਂ ਦਰਸਾਉਂਦੀ ਹੈ ਜਿੱਥੇ ਅਸੀ ਉਸਦੀ ਪੋਸਟਿੰਗ ਦੇ ਅਧਿਕਾਰ ਖੇਤਰਾਂ ਦੀਆਂ ਸੀਮਾਵਾਂ ਪ੍ਰਮਾਣਿਤ ਨਹੀਂ ਕੀਤੀਆਂ ਹਨ ਕਿaਂਕਿ ਉਸਦੇ ਕਾਰਜ ਕਾਲ ਤੋਂ ਬਾਅਦ ਕੁਝ ਜ਼ਿਲ੍ਹਿਆਂ ਦੀਆਂ ਹੱਦਾਂ ਬਦਲ ਗਈਆਂ ਸਨ। ਅੱਗੇ ਦੱਸ ਦਈਏ ਕਿ ਇਸ ਵਿੱਚ ਉਹ ਕੇਸ ਵੀ ਸ਼ਾਮਲ ਨਹੀਂ ਹਨ ਜੋ ਅਪਰਾਧ ਉਸ ਨੇ ਐਸ.ਐਸ.ਪੀ. ਜਾਂ ਜ਼ਿਲ੍ਹਾ ਪੁਲਿਸ ਮੁੱਖੀ ਦੇ ਅਹੁਦੇ ਤੋਂ ਇਲਾਵਾ ਕਿਸੇ ਹੋਰ ਅਹੁਦੇ ਅਧੀਨ ਕੀਤੇ ਭਾਵੇਂ ਉਹ ਅਹੁਦਾ ਇਸ ਤੋਂ ਵੱਡਾ ਜਾਂ ਛੋਟਾ ਸੀ। ਇਹਨਾਂ ਅੰਕੜਿਆ ਵਿੱਚ ਉਹਨਾਂ ਵਿਅਕਤੀਆਂ ਦੇ ਕੇਸਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਨੂੰ ਉਸ ਦੁਆਰਾ ਜਾਂ ਉਸ ਦੀ ਕਮਾਨ ਅਧੀਨ ਅਧਿਕਾਰੀਆਂ ਦੀ ਮਨਮਾਨੀ ਨਾਲ ਹਿਰਾਸਤ ਵਿੱਚ ਰੱਖਿਆ ਗਿਆ ਸੀ ਜਾਂ ਤਸੀਹੇ ਦਿੱਤੇ ਗਏ ਸਨ।
ਜਿਵੇਂ ਹੀ ਸਾਨੂੰ ਉਸਦੀ ਕਮਾਨ ਹੇਠ ਜ਼ਬਰਨ ਲਾਪਤਾ ਅਤੇ ਗੈਰ ਕਾਨੂੰਨੀ ਹੱਤਿਆਵਾਂ ਵਾਲੇ ਦਰਜ ਕੇਸਾਂ ਦੀ ਹੋਰ ਵਧੇਰੀ ਜਾਣਕਾਰੀ ਮਿਲਦੀ ਹੈ ਅਸੀਂ ਉਸ ਨੂੰ ਅਪਡੇਟ ਕਰਾਂਗੇ। ਹਾਲਾਂਕਿ ਬਹੁਤ ਹੱਦ ਤੱਕ ਇਹ ਜਾਣਕਾਰੀ ਅਤੇ ਪੂਰਨ ਸੱਚ ਭਾਰਤ ਸਰਕਾਰ ਕੋਲ ਹੈ।
ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਮੁਤਾਬਕ ਸੁਮੇਧ ਸਿੰਘ ਸੈਣੀ ਦਾ ਕਾਰਜ ਕਾਲ ਅੱਗੇ ਦਿੱਤੇ ਸਰੋਤਾ ਵਿੱਚ ਦਰਸਾਇਆ ਗਿਆ ਹੈ: (੧) ਗ੍ਰਹਿ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਪੰਜਾਬ ਕੇਡਰ ਲਈ ਸਾਲਾਨਾ ਸਿਵਲ ਸੂਚੀ (ਆਈ.ਪੀ.ਐਸ.) ਜਿਸ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਦੇ ਅਹੁਦੇ ਅਤੇ ਅਹੁਦੇ ਸੰਭਾਲਣ ਦੀ ਤਾਰੀਖ ਜੋ ਕਿ ੧ ਜਨਵਰੀ ੧੯੮੩ ਤੋਂ ੧ ਜਨਵਰੀ ੧੯੯੬ ਤੱਕ ਹੈ, (੨) ਪੰਜਾਬ ਦੇ ਪੁਲੀਸ ਜ਼ਿਲ੍ਹਿਆਂ ਦੀਆਂ ਵਿਅਕਤੀਗਤ ਵੈਬਸਾਈਟਾਂ, ਜਿਨ੍ਹਾਂ ਵਿੱਚ ਸੀਨੀਅਰ ਸੁਪਰੀਡੈਂਟ ਆਫ ਪੁਲੀਸ (ਐਸ.ਐਸ.ਪੀ.) ਦੇ ਨਾਮਾਂ ਅਤੇ ਉਹਨਾਂ ਦੇ ਕਾਰਜਕਾਲ ਦੀਆਂ ਤਾਰੀਖਾਂ ਨੂੰ ਲੜੀਬੱਧ ਕਰਦੀਆਂ ਹਨ। ਇਹ ਜਾਣਕਾਰੀ ਜਨਤਕ ਤੌਰ ਤੇ ਮੌਜੂਦ ਰਿਕਾਰਡਾਂ/ਸਰੋਤਾਂ ਦੁਆਰਾ ਦਰਸਾਈ ਗਈ ਹੈ; ਐਸ. ਐਸ. ਸੈਣੀ ਦੀ ਅਧਿਕਾਰਤ ਅਹੁਦਿਆਂ ਨੂੰ ਸੰਭਾਲਣ ਅਤੇ ਗਤੀਵਿਧੀਆਂ ਦਾ ਪੂਰਾ ਲੇਖਾ ਜੋਖਾ ਭਾਰਤ ਸਰਕਾਰ ਕੋਲ ਹੈ।
ਐਸ.ਐਸ.ਪੀ. ਫਿਰੋਜ਼ਪੁਰ, ੨੮ ਜੂਨ ੧੯੮੭ ਤੋਂ ੧੮ ਅਪ੍ਰੈਲ ੧੯੮੮
ਸਾਲ ੧੯੮੭ ਵਿੱਚ ਬਹਾਦਰੀ ਲਈ ਰਾਸ਼ਟਰਪਤੀ ਅਵਾਰਡ ਮਿਲਿਆ।
ਐਸ.ਐਸ.ਪੀ. ਬਟਾਲਾ, ੧੯ ਅਪ੍ਰੈਲ ੧੯੮੮ ਤੋਂ ੩੧ ਜੁਲਾਈ ੧੯੮੮
ਐਸ.ਐਸ.ਪੀ. ਲੁਧਿਆਣਾ, ੧ ਅਗਸਤ ੧੯੮੮ ਤੋਂ ੪ ਫਰਵਰੀ ੧੯੯੦
ਐਸ.ਐਸ.ਪੀ. ਬਠਿੰਡਾ, ੫ ਫਰਵਰੀ ੧੯੯੦ ਤੋਂ ੨੮ ਅਪ੍ਰੈਲ ੧੯੯੦
ਗਾਲਬਨ ਐਸ.ਐਸ.ਪੀ. ਕਪੂਰਥਲਾ, ੨੯ ਅਪ੍ਰੈਲ ੧੯੯੦ ਤੋਂ ੧੭ ਜੁਲਾਈ ੧੯੯੦
(ਕਿਉਂਕਿ ਇਹ ਬਦਲੀ ਸਾਲ ਦੇ ਵਿਚਕਾਰ ਵਿੱਚ ਹੋਈ ਹੈ ਇਹ ਆਈ.ਪੀ.ਐਸ. ਸਿਵਲ ਲਿਸਟ ਵਿੱਚ ਦਰਜ ਨਹੀਂ ਹੈ। ਨਾਂ ਹੀ ਜ਼ਿਲ੍ਹਾ ਕਪੂਰਥਲਾ ਵਲੋਂ ਇਸ ਇਤਿਹਾਸਕ ਬਦਲੀ ਦੀ ਕੋਈ ਜਾਣਕਾਰੀ ਇੰਟਰਨੈਟ ਤੇ ਦਿੱਤੀ ਗਈ ਹੈ। ਉਪਰ ਦਿੱਤੇ ਗਏ ਸਮੇਂ ਦੌਰਾਨ ਐਸ.ਐਸ.ਪੀ. ਕਪੂਰਥਲਾ ਦਾ ਨਾਮ ਰੋਜ਼ਾਨਾ ਟ੍ਰਿਬਿਊਨ ਅਖ਼ਬਾਰ ਵਿੱਚ ਵੀ ਨਹੀਂ ਦਿੱਤਾ ਜਾਂਦਾ ਸੀ। ਅਸੀਂ ਅੰਦਾਜਾ ਲਗਾਇਆ ਹੈ ਕਿ ਸੈਣੀ ਨੂੰ ਉਸ ਸਮੇਂ ਦੇ ਦੌਰਾਨ ਹੋਰ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀ.ਆਂ ਨੂੰ ਨਿਰਧਾਰਤ ਕਰਨ ਅਤੇ ਹਟਾਉਣ ਦੀ ਪ੍ਰਕਿਰਿਆ ਦੀ ਵਰਤੋ ਕਰਦਿਆਂ, ਕਪੂਰਥਲੇ ਵਿੱਚ ਤਾਇਨਾਤ ਕੀਤਾ ਗਿਆ ਸੀ।)
ਐਸ.ਐਸ.ਪੀ. ਹੁਸ਼ਿਆਰਪੁਰ, ੧੭ ਜੁਲਾਈ ੧੯੯੦ ਤੋਂ ੨੦ ਦਸੰਬਰ ੧੯੯੦
ਐਸ.ਐਸ.ਪੀ. ਚੰਡੀਗੜ੍ਹ, ੨੧ ਦਸੰਬਰ ੧੯੯੦ ਤੋਂ ੩ ਜਨਵਰੀ ੧੯੯੩
(ਕਿਉਂਕਿ ਚੰਡੀਗੜ੍ਹ ਇਕ ਕੇਂਦਰ ਸ਼ਾਸਤ ਪ੍ਰਦੇਸ਼ ਹੈ, ਇਸ ਲਈ ਤਕਨੀਕੀ ਤੌਰ ਤੇ ਐਸ.ਐਸ.ਪੀ. ਚੰਡੀਗੜ੍ਹ ਭਾਰਤ ਸਰਕਾਰ ਦਾ ਪ੍ਰਤੀਨੀਧੀ ਹੁੰਦਾ ਹੈ।) ਭਾਰਤੀ ਸੈਨਾ ਦੇ ਇੱਕ ਅਧਿਕਾਰੀ ਨਾਲ ਬੱਦਸਲੂਕੀ ਕਰਣ ਦੇ ਕਾਰਨ ਪੰਜਾਬ ਦੇ ਰਾਜਪਾਲ ਅਤੇ ਹੋਰ ਅਧਿਕਾਰੀਆਂ ਨੇ ਸੈਣੀ ਨੂੰ ਅਹੁਦੇ ਤੋਂ ਹਟਾਉਣ ਦਾ ਫੈਂਸਲਾ ਲਿਆ। ਇਨਸਾਫ ਸੰਸਥਾ ਨੇ ਅਜੇ ਤੱਕ ਆਪਣੀ ਡਾਟਾ ਵਿਜ਼ੂਅਲਾਈਜ਼ੇਸ਼ਨ ਸਾਈਟ ਤੇ ਚੰਡੀਗੜ੍ਹ ਦਾ ਡਾਟਾ ਸ਼ਾਮਲ ਨਹੀਂ ਕੀਤਾ ਅਤੇ ਇਹ ਆਉਣ ਵਾਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।
ਇੰਸਪੈਕਟਰ ਸਹਾਇਕ ਜਨਰਲ, ੧੫ ਜਨਵਰੀ ੧੯੯੩ ਤੋਂ ੨੮ ਸਤੰਬਰ ੧੯੯੩: ਟ੍ਰਿਬਿਊਨ ਵਿੱਚ ੧੭ ਜਨਵਰੀ ਅਤੇ ੨੯ ਸਤੰਬਰ ਦੇ ਦਿੱਤੇ ਲੇਖਾਂ ਅਨੁਸਾਰ ਸੁਮੇਧ ਸੈਣੀ ਘੱਟੋ ਘੱਟ ਇਸ ਸਮੇਂ ਦੇ ਦੌਰਾਨ ਏ.ਆਈ.ਜੀ. (ਅਮਲਾ) ਅਤੇ ਏ.ਆਈ.ਜੀ. (ਪ੍ਰਸ਼ਾਸਨ) ਦੇ ਅਹੁਦੇ ਤੇ ਰਹਿ ਚੁੱਕਾ ਹੈ।
ਐਸ.ਐਸ.ਪੀ./ਪੁਲਿਸ ਕਮਿਸ਼ਨਰ ਲੁਧਿਆਣਾ, ੩੦ ਸਤੰਬਰ ੧੯੯੩ ਤੋਂ ੧੯ ਜੂਨ ੧੯੯੪ (ਆਈ.ਪੀ.ਐਸ. ਸਿਵਲ ਸੂਚੀ ਇਸ ਪੋਸਟਿੰਗ ਨੂੰ ਐਸ.ਐਸ.ਪੀ. ਵਜੋਂ ਦਰਸਾਉਂਦੀ ਹੈ, ਜਦੋਂ ਕਿ ਟ੍ਰਿਬਿਊਨ ਨੇ ਇਸ ਅਹੁਦੇ ਨੂੰ ਲੁਧਿਆਣੇ ਦੇ ਨਵੇਂ ਬਣੇ ਪੁਲੀਸ ਕਮਿਸ਼ਨਰ ਵਜੋਂ ਦੱਸਿਆ ਹੈ। ਲੁਧਿਆਣਾ ਪੰਜਾਬ ਪੁਲਿਸ ਵੈਬਸਾਇਟ ਇਸ ਨੂੰ ਗੈਰ-ਕੇਡਰ ਪੰਜਾਬ ਪੁਲਿਸ ਸੇਵਾ ਦਾ ਅਧਿਕਾਰੀ ਬਤੌਰ ਐਸ.ਐਸ.ਪੀ. ਦਰਸਾਉਂਦੀ ਹੈ।)
ਉਹ ਕੇਸ ਜਿਨਾਂ ਵਿੱਚ ਸੁਮੇਧ ਸਿੰਘ ਸੈਣੀ ਦਾ ਸਿੱਧੇ ਤੌਰ ਤੇ ਫੜਣ, ਲਾਪਤਾ ਕਰਣ ਅਤੇ ਮਾਰਣ ਵਿੱਚ ਹੱਥ ਹੈ।
ਸੁਮੇਧ ਸਿੰਘ ਸੈਣੀ ਨੂੰ ਉਸ ਦੇ ਸਾਰੇ ਕਾਰਜ ਕਾਲ ਦੇ ਦੌਰਾਨ ਸਭ ਤੋਂ ਵੱਡੇ ਅਹੁਦੇ ਭਾਰਤ ਸਰਕਾਰ ਵਲੋਂ ਦਿੱਤੇ ਗਏ ਸਨ, ਜਿਵੇਂ ਕਿ ਡੀ.ਜੀ.ਪੀ.। ਸੁਮੇਧ ਸਿੰਘ ਸੈਣੀ ਨੂੰ ਉਸ ਦੀ ਬਹਾਦਰੀ ਲਈ ੧੯੮੭ ਵਿੱਚ ਰਾਸ਼ਟਰਪਤੀ ਅਵਾਰਡ ਵੀ ਦਿੱਤਾ ਗਿਆ ਸੀ। ਹੁਣ ਉਹ ਆਈ.ਪੀ.ਐਸ. ਦੀ ਸੇਵਾ ਅਤੇ ਘੜੀ ਘੜੀ ਦੀ ਜਵਾਬਦੇਹੀ ਤੋਂ ਸੇਵਾ ਮੁਕਤ ਹੋ ਚੁੱਕਾ ਹੈ।
ਵਿਆਹਿਆ/ਵਿਆਹੀ
ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?
ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੧੨
ਧਰਮ
ਜਾਤ
ਉਮਰ
ਪੜ੍ਹਾਈ
ਕਿੱਤਾ/ਨੌਕਰੀ
ਸ਼ਹਿਰ/ਪਿੰਡ
ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ
ਪੁਰਾਣੀਆਂ ਗ੍ਰਿਫ਼ਤਾਰੀਆਂ
ਪੁਰਾਣੇ ਤਸ਼ੱਦਦ
ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ
ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ
ਗ੍ਰਿਫਤਾਰੀ ਦੇ ਗਵਾਹ
ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ
ਹਿਰਾਸਤ ਦੀ ਜਗ੍ਹਾ
ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ
ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ
ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ
ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ
ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ
ਗ਼ੈਰ ਕਾਨੂੰਨੀ ਹੱਤਿਆ/ਲਾਪਤਾ
ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ
ਸੰਬੰਧਿਤ ਹਾਦਸੇ
ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ
ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ
ਸਰੀਰ ਦੀ ਹਾਲਤ
ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ
ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ
ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ
ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ
ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਖਾੜਕੂਆਂ ਨਾਲ ਸੰਬੰਧ
ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ
ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?
ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ
ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ
ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?
ਸਰਕਾਰ ਤੋਂ ਕੀ ਮੰਗ
ਜ਼ਿਲ੍ਹਾ
ਸੰਨ